ਸੀਬੀਆਈ ਨੇ ਜੇਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਤਾਇਨਾਤ ਇੱਕ ਸਾਬਕਾ ਅਕਾਊਂਟਸ ਅਫਸਰ ਵੱਲੋਂ 2 ਲੱਖ ਤੋਂ ਵੱਧ ਸਵਿਸ ਫ੍ਰੈਂਕ (ਲਗਭਗ 2 ਕਰੋੜ ਰੁਪਏ) ਦੀ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੋਸ਼ਾਂ ਮੁਤਾਬਿਕ ਮੋਹਿਤ ਨਾਂਅ ਦੇ ਇਸ ਅਫਸਰ ਨੇ ਆਪਣੇ ਕ੍ਰਿਪਟੋ-ਜੂਏ ਦੇ ਉੱਦਮਾਂ ਨੂੰ ਬੈਂਕਰਾਇਲ ਕਰਨ ਲਈ ਰਕਮ ਦਾ ਘਪਲਾ ਨੂੰ ਅੰਜਾਮ ਦਿੱਤਾ | ਮੋਹਿਤ 17 ਦਸੰਬਰ, 2024 ਨੂੰ ਜੇਨੇਵਾ ਵਿੱਚ ਸਥਾਈ ਮਿਸ਼ਨ ਵਿੱਚ ਸਹਾਇਕ ਸੈਕਸ਼ਨ ਅਫਸਰ ਵਜੋਂ ਸ਼ਾਮਲ ਹੋਇਆ ਸੀ, ਨੂੰ ਯੂਨੀਅਨ ਬੈਂਕ ਆਫ਼ ਸਵਿਟਜ਼ਰਲੈਂਡ (UBS) ਨੂੰ ਭੁਗਤਾਨ ਜਮ੍ਹਾਂ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿੱਥੇ ਮਿਸ਼ਨ ਦੇ ਖਾਤੇ ਅਮਰੀਕੀ ਡਾਲਰ (USD) ਅਤੇ ਸਵਿਸ ਫ੍ਰੈਂਕ (CHF) ਵਿੱਚ ਰੱਖੇ ਜਾਂਦੇ ਹਨ, ਆਡਿਟ ਦੇ ਵਿਚ ਇਹ ਗੱਲ ਸਾਹਮਣੇ ਆਈ ਕਿ ਕੁਝ ਹੇਰਾਫੇਰੀਆਂ ਕੀਤੀ ਗਈਆਂ ਨੇ | ਦੋਸ਼ ਇਹ ਲੱਗੇ ਕਿ ਕ੍ਰਿਪਟੋ ਕਰੰਸੀ ‘ਚ ਕੁਝ ਘਾਟਿਆਂ ਨੂੰ ਠੀਕ ਕਰਨ ਵਾਸਤੇ ਮੋਹਿਤ ਨੇ ਇਹ ਕਾਰਾ ਕੀਤਾ, ਖਾਤਿਆਂ ਦੀ ਜਾਚ ਦਰਮਿਆਨ ਇਹ ਗੱਲ ਸਾਹਮਣੇ ਆਈ ਕਿ ਮੋਹਿਤ ਗ਼ਲਤ ਤਰੀਕੇ ਦੇ ਨਾਲ ਪੈਸੇ ਕਢਵਾ ਰਿਹਾ ਹੈ ਅਤੇ ਇਹ ਪੈਸੇ ਜਿੱਥੇ ਭੁਗਤਾਨ ਕੀਤਾ ਜਾਣਾ ਹੈ ਓਥੇ ਨਹੀਂ ਕੀਤਾ ਜਾ ਰਿਹਾ ਬਲਕਿ ਮੋਹਿਤ ਦੇ ਖਾਤੇ ‘ਚ ਪੈਸੇ ਜਾ ਰਹੇ ਨੇ, ਇਸ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਤੁਰੰਤ ਉਸਦੇ ਪਰਿਵਾਰ ਸਮੇਤ ਭਾਰਤ ਵਾਪਸ ਭੇਜ ਦਿੱਤਾ ਗਿਆ | ਸੀਬੀਆਈ ਨੇ ਮੋਹਿਤ ਵਿਰੁੱਧ ਅਪਰਾਧਿਕ ਵਿਸ਼ਵਾਸਘਾਤ, ਜਾਅਲਸਾਜ਼ੀ, ਖਾਤਿਆਂ ਦੀ ਜਾਅਲਸਾਜ਼ੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਉਨ੍ਹਾਂ ਕਈ ਮਾਮਲਿਆਂ ਵਿੱਚੋਂ ਇੱਕ ਸੀ ਜਿੱਥੇ ਭਾਰਤ ਦੇ ਸਰਕਾਰੀ ਅਧਿਕਾਰੀਆਂ ਨੇ ਆਪਣੇ ਔਨਲਾਈਨ ਵਪਾਰ, ਗੇਮਿੰਗ, ਜੂਏਬਾਜ਼ੀ ‘ਚ ਜਨਤਾ ਦਾ ਪੈਸੇ ਉਡਾ ਦਿੱਤਾ |