ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਧਾਰਮਿਕ ਆਸਥਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਾਦੁਰੋ ਅਕਸਰ ਕਲਾਵਾ, ਯਾਨੀ ਲਾਲ ਧਾਗਾ, ਪਹਿਨਿਆ ਕਰਦਾ ਸੀ ਅਤੇ ਉਹ ਸਾਥਿਆ ਸਾਈਂ ਬਾਬਾ ਦਾ ਜਾਣਿਆ-ਪਛਾਣਿਆ ਅਨੁਯਾਈ ਰਿਹਾ ਹੈ।


ਮਾਦੁਰੋ ਦੀ ਹਿੰਦੂ ਧਰਮ ਪ੍ਰਤੀ ਦਿਲਚਸਪੀ ਸਿਰਫ਼ ਨਿੱਜੀ ਪੱਧਰ ਤੱਕ ਸੀਮਿਤ ਨਹੀਂ ਰਹੀ, ਸਗੋਂ ਉਸਦਾ ਪ੍ਰਭਾਵ ਸਰਕਾਰੀ ਪੱਧਰ ‘ਤੇ ਵੀ ਵੇਖਿਆ ਗਿਆ ਅਤੇ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ Venezuelan government ਨੇ Hindu symbol “Om” (ॐ) ਨੂੰ feature ਕਰਦਾ National Day invitations ਵੀ ਜਾਰੀ ਕੀਤਾ ਸੀ


ਇਸੇ ਤਰ੍ਹਾਂ ਵੈਨੇਜ਼ੁਏਲਾ ਦੀ ਨਵੀਂ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਦੀ ਧਾਰਮਿਕ ਆਸਥਾ ਵੀ ਫਿਰ ਚਰਚਾ ਵਿੱਚ ਹੈ । ਡੈਲਸੀ ਰੋਡਰੀਗੇਜ਼ ਵੀ ਹਟਾਏ ਗਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਾਂਗ ਸਾਥਿਆ ਸਾਈਂ ਬਾਬਾ ਦੀ ਭਗਤ ਹਨ,


ਉਪ-ਰਾਸ਼ਟਰਪਤੀ ਦੇ ਰੂਪ ਵਿੱਚ ਡੈਲਸੀ ਰੋਡਰੀਗੇਜ਼ ਨੇ ਪਿਛਲੇ ਸਾਲ ਭਾਰਤ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਸਥਿਤ ਪ੍ਰਸ਼ਾਂਤੀ ਨਿਲਯਮ ਵਿੱਚ ਸਾਥਿਆ ਸਾਈਂ ਬਾਬਾ ਦੇ ਸਮਾਧੀ ਮੰਦਰ ਵਿੱਚ ਦਰਸ਼ਨ ਵੀ ਕੀਤੇ ਸਨ।