ਲੰਮੀ ਕਾਨੂੰਨੀ ਲੜਾਈ ਅਤੇ ਮੁੜ ਦੇਸ਼ ਨਿਕਾਲੇ ਦੇ ਖ਼ਦਸ਼ਿਆਂ ਦਰਮਿਆਨ ਸਪੇਨ ਪਹੁੰਚਣ ਦੀ ਖ਼ਬਰ
ਪੰਜਾਬੀ ਰੇਡੀਓ ਯੂਐੱਸਏ ਦੇ ਪ੍ਰੋਗਰਾਮ ਅਪਡੇਟ ਅਮੇਰਿਕਾ ‘ਚ ਅਮਰੀਕਾ ਵਿੱਚ ਇਮੀਗ੍ਰੇਸ਼ਨ ਇਨਫੋਰਸਮੈਂਟ ਦੌਰਾਨ ਚਰਚਾ ਵਿੱਚ ਰਹੇ ਅਲ ਸਲਵਾਡੋਰ ਦੇ 31 ਸਾਲਾ ਕਿਲਮਰ ਅਬਰੇਗੋ ਗਾਰਸੀਆ ਵੱਲੋਂ ਅਮਰੀਕਾ ਛੱਡ ਕੇ ਸਪੇਨ ਜਾਣ ਦਾ ਫੈਸਲੇ ਬਾਰੇ ਦੱਸਿਆ ਗਿਆ ਹੈ। ਤਕਰੀਬਨ 20 ਮਹੀਨਿਆਂ ਦੀ ਕਾਨੂੰਨੀ ਚਾਰਾਜੋਈ ਤੋਂ ਬਾਅਦ ਉਹ ਵਰਜੀਨੀਆ ਤੋਂ ਉਡਾਣ ਭਰ ਕੇ ਸਪੇਨ ਪਹੁੰਚ ਗਿਆ ਹੈ। ਪਹਿਲਾਂ ਹੋਈ ਡਿਪੋਰਟੇਸ਼ਨ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤ ਕੇ ਅਮਰੀਕਾ ਪਰਤਣ ਮਗਰੋਂ ਪ੍ਰਸ਼ਾਸਨ ਵੱਲੋਂ ਉਸ ਨੂੰ ਅਫ਼ਰੀਕੀ ਮੁਲਕ ਲਾਈਬੇਰੀਆ ਭੇਜਣ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ, ਅਤੇ ਉਸ ਉੱਤੇ ਜੀਪੀਐੱਸ ਟਰੈਕਿੰਗ ਯੰਤਰ ਲਗਾਇਆ ਹੋਇਆ ਸੀ। ਗਾਰਸੀਆ ਦੇ ਵਕੀਲਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਇਹ ਸਭ ਸਜ਼ਾ ਵਜੋਂ ਕੀਤਾ ਜਾ ਰਿਹਾ ਸੀ। ਦੂਜੇ ਪਾਸੇ, ਪ੍ਰਸ਼ਾਸਨਿਕ ਬਿਆਨਾਂ ਵਿੱਚ ਇਸ ਨੂੰ ਸਵੈ-ਡਿਪੋਰਟੇਸ਼ਨ ਕਰਾਰ ਦਿੱਤਾ ਗਿਆ ਹੈ, ਜਦਕਿ ਉਸ ਉੱਤੇ ਲਾਏ ਗਏ ਦੋਸ਼ਾਂ ਨੂੰ ਲੈ ਕੇ ਵੀ ਕਾਫ਼ੀ ਚਰਚਾ ਰਹੀ ਸੀ। ਸਪੇਨ ਪਹੁੰਚਣ ਮਗਰੋਂ ਗਾਰਸੀਆ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਨਵੇਂ ਸਫ਼ਰ ‘ਤੇ ਖੁਸ਼ੀ ਜ਼ਾਹਰ ਕੀਤੀ ਹੈ।
ਇਸ ਮਾਮਲੇ ਸੰਬੰਧੀ ਆਪਣੀ ਰਾਏ ਕੁਮੈਂਟਾਂ ਵਿੱਚ ਜ਼ਰੂਰ ਸਾਂਝੀ ਕਰੋ।
#KilmarAbregoGarcia #USImmigration #Deportation #Spain #PunjabiRadioUSA
