ਮੀਡੀਆ ਰਿਪੋਰਟਾਂ ਅਨੁਸਾਰ 23 ਜੁਲਾਈ ਨੂੰ ਇੱਕ ਮਿਲੀਅਨ ਡਾਲਰ ਦਾ ਸੋਨਾ ਅਤੇ ਸਾਮਾਨ ਹੋਇਆ ਸੀ ਚੋਰੀ
ਯੂਬਾ ਸਿਟੀ ਵਿੱਚ ਨੌਰਥ ਪਲੋਰਾ ਐਵੇਨਿਊ ਸਥਿਤ ਸੁਨਿਆਰਿਆਂ ਦੇ ਸਟੋਰ ‘ਤੇ ਹੋਈ ਲੁੱਟ ਦੇ ਮਾਮਲੇ ਵਿੱਚ ਯੂਬਾ ਸਿਟੀ ਪੁਲਿਸ ਨੇ ਸੱਤ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਰਾਮੈਂਟੋ ਬੀ ਅਤੇ ਸੀਬੀਐੱਸ ਸੈਕਰਾਮੈਂਟੋ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 23 ਜੁਲਾਈ ਨੂੰ ਇਸ ਸਟੋਰ ‘ਤੇ ‘ਸਮੈਸ਼ ਐਂਡ ਗ੍ਰੈਬ’ ਦੀ ਘਟਨਾ ਦੌਰਾਨ ਲਗਭਗ ਇੱਕ ਮਿਲੀਅਨ ਡਾਲਰ ਦਾ ਸੋਨਾ ਅਤੇ ਮਰਚੰਡਾਈਜ਼ ਚੋਰੀ ਕੀਤਾ ਗਿਆ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੇ ਨਾਂ ਬਰਕਲੇ ਤੋਂ ਮੈਰੀਅਨ ਐਲਗਜ਼ੈਂਡਰ, ਓਕਲੈਂਡ ਤੋਂ ਡੋਰੀਅਨ ਡਾਸਨ ਅਤੇ ਨਿਗਲ ਹੈਂਡਰਸਨ, ਅਲਾਮੀਡਾ ਤੋਂ ਆਰਮਨੁਨ, ਸਟੌਕਟਨ ਤੋਂ ਡਰੌਨ ਕੋਲੀਮਨ ਅਤੇ ਰੂਡੀ ਰੋਦਰੀਗਸ, ਅਤੇ ਐਂਟੀਓਕ ਤੋਂ ਜੌਮੁਨੀ ਸਾਈਮਨ ਵਜੋਂ ਦੱਸੇ ਗਏ ਹਨ। ਜਾਂਚ ਅਧਿਕਾਰੀਆਂ ਨੇ ਰੌਬਰੀ, ਬਰਗਲਰੀ, ਫੈਲਨੀ ਵੈਂਡਲਿਜ਼ਮ ਅਤੇ ਕ੍ਰਿਮੀਨਲ ਕਾਂਸਪੀਰੇਸੀ ਦੇ ਦੋਸ਼ਾਂ ਤਹਿਤ ਕੇਸ ਅਗਲੀ ਕਾਰਵਾਈ ਲਈ ਸਟਰ ਕਾਉਂਟੀ ਡਿਸਟ੍ਰਿਕਟ ਅਟਾਰਨੀ ਦਫ਼ਤਰ ਨੂੰ ਸੌਂਪ ਦਿੱਤਾ ਹੈ।

#YubaCity #JewelryStoreRobbery #CaliforniaNews #PunjabiNews #YubaCityPolice