ਜੈਨਸਨ ਹੁਆਂਗ ਅਤੇ ਚਿਪ ਵਿਵਾਦ ਉੱਤੇ ਕਾਂਗਰਸ ਵਿੱਚ ਹੋਰ ਜਾਂਚ ਦੀ ਲੋੜ ‘ਤੇ ਦਿੱਤਾ ਗਿਆ ਜ਼ੋਰ,
ਐਨਵੀਡੀਆ ਅਤੇ ਚੀਨ ਵੱਲੋਂ ਐਡਵਾਂਸਡ ਚਿਪਸ ਦੇ ਕਥਿਤ ਇਸਤੇਮਾਲ ਨਾਲ ਜੁੜੇ ਮਾਮਲੇ ‘ਤੇ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਚੇਅਰ ਸੈਨੇਟਰ ਟੌਮ ਕੌਟਨ ਨੇ ਸਵਾਲ ਚੁੱਕੇ ਹਨ। ਸੈਨੇਟਰ ਕੌਟਨ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਇਸ ਮਾਮਲੇ ਦੀ ਅਜੇ ਕਾਫ਼ੀ ਜਾਂਚ ਕਰਨੀ ਪਵੇਗੀ ਅਤੇ ਜੈਨਸਨ ਹੁਆਂਗ ਦੀ ਅਹੁਦੇ ‘ਤੇ ਵਾਪਸੀ ਨਾਲ ਇਹ ਮਾਮਲਾ ਸੁਲਝਿਆ ਨਹੀਂ ਮੰਨਿਆ ਜਾ ਸਕਦਾ। ਪ੍ਰੋਗਰਾਮ ਅਪਡੇਟ ਅਮੇਰਿਕਾ ‘ਚ ਦੱਸਿਆ ਗਿਆ ਸੈਨੇਟਰ ਕੌਟਨ ਨੇ ਚਿਤਾਵਨੀ ਦਿੱਤੀ ਕਿ ਕਮਿਊਨਿਸਟ ਚੀਨ ਅਮਰੀਕਾ ਦੀਆਂ ਆਧੁਨਿਕ ਚਿਪਸ ਸਮਗਲਿੰਗ ਜਾਂ ਰਿਮੋਟ ਐਕਸੈਸ ਰਾਹੀਂ ਹਾਸਲ ਕਰ ਰਿਹਾ ਹੈ ਅਤੇ ਐਨਵੀਡੀਆ ਤੇ ਮੈਗਾਸਪੀਡ ਨਾਲ ਜੁੜਿਆ ਵਿਵਾਦ ਅਸਲ ਸਥਿਤੀ ਦਾ ਕੇਵਲ ਇੱਕ ਹਿੱਸਾ ਹੈ। ਹਾਲ ਹੀ ਵਿੱਚ ਯੂਐਸ ਅਧਿਕਾਰੀਆਂ ਵੱਲੋਂ ਮੈਗਾਸਪੀਡ ਸਮੇਤ ਹੋਰ ਕੰਪਨੀਆਂ ਨੂੰ ਐਂਟੀਟੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ। ਅਪਡੇਟ ਅਮੇਰਿਕਾ ‘ਚ ਦੱਸਿਆ ਗਿਆ ਕਿ ਜੈਨਸਨ ਹੁਆਂਗ ਨੇ 3 ਦਸੰਬਰ ਨੂੰ ਸੈਨੇਟ ਬੈਂਕਿੰਗ ਕਮੇਟੀ ਅੱਗੇ ਪੇਸ਼ ਹੋਣਾ ਹੈ, ਜਦਕਿ ਕਈ ਰਿਪਬਲਿਕਨਾਂ ਵੱਲੋਂ ਕਮਰਸ ਸਕੱਤਰ ਲੁਟਨਿਕ ਨੂੰ ਵੀ ਟੈਸਟੀਫਾਈ ਕਰਨ ਲਈ ਕਿਹਾ ਗਿਆ ਹੈ। ਸੈਨੇਟਰ ਕੌਟਨ ਨੇ ਚਿਪ ਸੁਰੱਖਿਆ ਨਾਲ ਸੰਬੰਧਿਤ ਦੋ-ਪੱਖੀ ਬਿੱਲ ਪਾਸ ਕਰਵਾਉਣ ਦੀ ਗੱਲ ਵੀ ਕਹੀ ਹੈ।
ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਾਂ ਲਈ ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਰਹੋ।
#Nvidia #JensenHuang #TomCotton #USPolitics #TechNews
