Radio Logo
Punjabi Radio USA

ਢਾਈ ਲੱਖ ਦਾ ਰੋਬੋਟ, ਸਾਢੇ ਤਿੰਨ ਸੌ ਕਰੋੜ ਦਾ ਦਿਖਾ ਕੇ ਮਾਰਿਆ ਸੀ ਝੂਠ, ਮੋਦੀ ਦਾ ਨਿਕਲ ਗਿਆ ਦੁਨੀਆਂ ‘ਚ ਜਲੂਸ

ਮੋਦੀ ਸਰਕਾਰ ਵੱਲੋਂ ਨਵੀਂ ਦਿੱਲੀ ਵਿੱਚ ਰੱਖੀ ‘ਇੰਡੀਆ ਏਆਈ ਇਮਪੈਕਟ ਸਮਿਟ 2026’ (India AI Impact Summit 2026) ਦੌਰਾਨ ਇਹ ਦੁਨੀਆ ਭਰ ‘ਚ ਮਜ਼ਾਕ ਦਾ ਪਾਤਰ ਬਣ ਗਈ ਹੈ ਅਤੇ ਦੁਨੀਆ ‘ਚ ਇਹ ਗੱਲ ਪ੍ਰਚਲਿਤ ਹੋ ਗਈ ਹੈ ਕਿ ਕਿਵੇਂ ਮੋਦੀ ਸਰਕਾਰ ਨੇ ਚੀਨੀ ਉਤਪਾਦ ‘ਤੇ ਆਪਣੀ ਮੋਹਰ ਲਗਾ ਕੇ ਝੂਠ ਮਾਰਨ ਦੀ ਕੋਸ਼ਿਸ਼ ਕੀਤੀ ਹੈ […]

Read more

ਗੁਪਤੇ ਦਾ ਕਬੂਲਨਾਮਾ ! ਭਾਰਤੀ ਤੰਤਰ ਦੀਆਂ ਕਾਲੀਆਂ ਕਰਤੂਤਾਂ ਜੱਗ ਜਾਹਰ

ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਲਏ ਹਨ ਅਤੇ ਮੋਦੀ ਸਰਕਾਰ ਗੁਪਤੇ ਦੇ ਇਸ ਕਬੂਲਨਾਮੇ ਤੋਂ ਬਾਅਦ ਕਸੂਤੀ ਫਸ ਚੁੱਕੀ ਹੈ । ਅਮਰੀਕਾ ‘ਚ ਪਹਿਲਾਂ ਹੀ ਸਰਕਾਰ ਕਈ ਮਾਮਲਿਆਂ ‘ਚ ਫਸੀ ਹੋਈ ਹੈ ਫਿਰ ਚਾਹੇ ਉਹ ਅਡਾਨੀ ਦਾ ਮਾਮਲਾ ਹੋਵੇ ਜਾਂ ਫਿਰ […]

Read more

ਨਹੀਂ ਛੱਡਿਆ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ! ਭਾਰਤੀ ਤੰਤਰ ਤੋਂ ਸਿੱਖਾਂ ਦਾ ਬਚਿਆ ਖੁਚਿਆ ਭਰੋਸਾ ਵੀ ਖ਼ਤਮ

ਪਿਛਲੇ 33 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀਆਂ ਉਮੀਦਾਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਿਆ ਹੈ। ਦਿੱਲੀ ਦੇ ਸਜ਼ਾ ਸਮੀਖਿਆ ਬੋਰਡ (Sentence Review Board – SRB) ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਸਬੰਧੀ ਪਾਈ ਗਈ ਪਟੀਸ਼ਨ ਨੂੰ ਮੁੜ ਤੋਂ ਰੱਦ ਕਰ ਦਿੱਤਾ ਹੈ। ਪਤਾ ਲੱਗਿਆ ਹੈ […]

Read more

ਪੱਤਰਕਾਰ ਨੇ ‘The Delhi Directive’ ਕਿਤਾਬ ‘ਚ ਕੀਤੇ ਖੁਲਾਸੇ ,ਭਾਰਤੀ ਡੀਪ ਸਟੇਟ ਦੇ ਕਾਲੇ ਕਾਰਨਾਮਿਆਂ ਤੋਂ ਚੱਕਿਆ ਪਰਦਾ

ਮੋਦੀ ਦੇ ਅੰਧਭਗਤ ਅਤੇ ਭਾਰਤੀ ਮਸ਼ੀਨਰੀ ਹਰ ਇੱਕ ਉਸ ਬੰਦੇ ਨੂੰ ਖਾਲਿਸਤਾਨੀ, ਚੀਨ ਤੋਂ ਸਪੌਂਸਰ ਜਾਂ ਨਕਸਲਵਾਦੀ ਕਹਿੰਦੀ ਹੈ ਜੋ ਹੱਕ ਸੱਚ ਦੀ ਗੱਲ ਕਰਦਾ ਹੈ ਜਾਂ ਇਹਨਾਂ ਦੇ ਕਾਲੇ ਕਾਰਨਾਮਿਆਂ ਬਾਰੇ ਲੋਕਾਂ ਨੂੰ ਦੱਸਦਾ ਹੈ, ਪਰ ਇਸ ਵਾਰ ਸਥਿਤੀ ਥੋੜੀ ਵੱਖਰੀ ਹੈ, ਹੁਣ ਭਾਰਤੀ ਪੱਤਰਕਾਰ ਨੇ ਭਾਰਤੀ ਮਸ਼ੀਨਰੀ ‘ਤੇ ਬੜੇ ਗੰਭੀਰ ਦੋਸ਼ ਲਗਾਏ ਨੇ […]

Read more

RSS ਨੇ ਅਮਰੀਕੀ ਕਾਂਗਰਸ ਮੈਂਬਰਾਂ ਤੱਕ ਲਾਬਿੰਗ ਕਰਨ ਦੀ ਮੁਹਿੰਮ ਕੀਤੀ ਖ਼ਤਮ, ਸੁਆਲ ਬਾਕੀ

ਭਾਰਤ ਦੇ ਸਭ ਤੋਂ ਵੱਡੇ ਹਿੰਦੂ ਸੱਜੇ-ਪੱਖੀ ਸੰਗਠਨ, ਰਾਸ਼ਟਰੀ ਸਵੈਮ ਸੇਵਕ ਸੰਘ (RSS) ਵੱਲੋਂ ਪਿਛਲੇ ਸਾਲ ਜਨਵਰੀ ਮਹੀਨੇ ‘ਚ ਅਮਰੀਕੀ ਕਾਂਗਰਸ ਦੇ ਮੈਂਬਰਾਂ ਦੇ ਨਾਲ ਲਾਬਿੰਗ ਮੁਹਿੰਮ ਸ਼ੁਰੂ ਕੀਤੀ ਸੀ, ਜਿਸਦੇ ਜ਼ਰੀਏ ਉਹਨਾਂ ਤੱਕ ਪਹੁੰਚ ਕਰਕੇ ਭਾਰਤ ਪੱਖੀ ਬਿਰਤਾਂਤ ਤਿਆਰ ਕਰਨਾ ਤੇ ਕਈ ਹੋਰ ਮਨਸੂਬੇ ਸ਼ਾਮਲ ਸਨ ਪਰ ਤਾਜ਼ਾ ਜਾਣਕਾਰੀ ਦੇ ਮੁਤਾਬਿਕ RSS ਹੁਣ ਅਮਰੀਕਾ […]

Read more

ਅਮਰੀਕੀ ਬਨਾਮ ਭਾਰਤੀ : ਲੋਕਤੰਤਰ ਹਾਸਲ ਕਰ ਲੈਣ ਨਾਲ ਬਹਾਲ ਨਹੀਂ ਰਹਿੰਦਾ, ਲੋਕਤੰਤਰ ਨੂੰ ਬਹਾਲ ਰੱਖਣ ਦੀ ਲੜਾਈ ਲੜਨੀ ਪੈਂਦੀ ਹੈ

ਅਮਰੀਕੀ ਸੂਬੇ ਮਿਨੀਸੋਟਾ ਦੇ ਮਿਨੀਐਪਲਿਸ ‘ਚ ਸੰਘੀ ਅਧਿਕਾਰੀਆਂ ਵੱਲੋਂ ਜਦੋਂ ਇਮੀਗ੍ਰੇਸ਼ਨ ਦੇ ਸਬੰਧ ‘ਚ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਅਤੇ ਲੋਕਾਂ ਨੂੰ ਹਿਰਾਸਤ ‘ਚ ਲਿਆ ਜਾ ਰਿਹਾ ਸੀ ਤਾਂ ਇਸੇ ਦਰਮਿਆਨ ਇੱਕ ਅਮਰੀਕੀ ਨਾਗਰਿਕ ਐਲੈਕਸ ਪ੍ਰੈਟੀ ਨੂੰ ਸੰਘੀ ਅਧਿਕਾਰੀਆਂ ਵੱਲੋਂ ਓਦੋਂ ਉਸਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਦੋ ਉਹ ਇੱਕ ਔਰਤ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦਾ […]

Read more

ਸੱਜਣ ਕੁਮਾਰ ਬਰੀ : ਜਿਹੜੀਆਂ ਅਦਾਲਤਾਂ ਨੇ ਨਿਆਂ ਦੇਣਾ ਸੀ ਉਹ ਤਾਂ ਨਾਸੂਰ ਦੇ ਰਹੀਆਂ ਨੇ !

ਦਿੱਲੀ ਦੀ ਰਾਊਜ਼ ਐਵੀਨਿਊ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਰਾਜਧਾਨੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਨਾਲ ਸਬੰਧਤ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਪਹਿਲੀ ਐਫਆਈਆਰ ਜਨਕਪੁਰੀ ਵਿੱਚ ਹੋਈ ਹਿੰਸਾ ਬਾਰੇ ਸੀ, ਜਿੱਥੇ 1 ਨਵੰਬਰ, 1984 ਨੂੰ ਦੋ ਵਿਅਕਤੀ ਸੋਹਣ ਸਿੰਘ ਅਤੇ […]

Read more

ਪੰਜਾਬ ਦੇ ਕਾਮਰੇਡ ਰੂਸ ਪ੍ਰਤੀ ਨਰਮ ਤੇ ਅਮਰੀਕਾ ਪ੍ਰਤੀ ਗਰਮ ਰੁਖ ਕਿਸਦੇ ਇਸ਼ਾਰੇ ‘ਤੇ ਰੱਖ ਰਹੇ ਨੇ ?

ਪਿਛਲੇ ਦਿਨੀਂ ਵੈਨੇਜ਼ੁਏਲਾ ਉਪਰ ਅਮਰੀਕਾ ਵੱਲੋਂ ਕੀਤੇ ਹਮਲੇ ਦੇ ਵਿਰੋਧ ‘ਚ ਪੰਜਾਬ ਦੇ ਕਾਮਰੇਡਾਂ ਵੱਲੋਂ ਰੋਸ ਮੁਜਾਹਰੇ ਕੱਢੇ ਗਏ ਸਨ ਅਤੇ ਇਸ ਕਾਰਵਾਈ ਨੂੰ ਅਮਰੀਕਾ ਦੀ ਧੌਂਸ, ਧੱਕੇਸ਼ਾਹੀ ਅਤੇ ਤੇਲ ਭੰਡਾਰਾਂ ਉੱਤੇ ਕਬਜ਼ਾ ਕਰਾਰ ਦਿੱਤਾ ਸੀ ਅਤੇ ਦਾਅਵਾ ਕੀਤਾ ਕਿ ਨਿਕੋਲਸ ਮਾਦੁਰੋ ਅਮਰੀਕੀ ਧੌਂਸ ਅੱਗੇ ਝੁਕਣੋਂ ਇਨਕਾਰੀ ਸੀ ਇਸ ਕਰਕੇ ਅਮਰੀਕਾ ਨੇ ਇਹ ਹਮਲਾ ਕੀਤਾ […]

Read more

Modi Exposed ! ਹਿੰਦੂਆਂ ਨੂੰ ਖਤਰਾ ਭਾਰਤ ‘ਚ ਨਹੀਂ ਬੰਗਲਾਦੇਸ਼ ‘ਚ ਹੈ !

ਜਦੋਂ ਤੋਂ ਬੰਗਲਾਦੇਸ਼ ‘ਚ ਹਿੰਸਾ ਸ਼ੁਰੂ ਹੋਈ ਹੈ ਓਦੋਂ ਤੋਂ ਹੀ ਮੁਲਕ ‘ਚ ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੰਜਾਬੀ ਰੇਡੀਓ ਯੂਐੱਸਏ ਨੇ ਹਮੇਸ਼ਾ ਦੁਨੀਆ ‘ਚ ਕਿਤੇ ਵੀ, ਕਿਸੇ ਵੀ ਥਾਂ ‘ਤੇ ਘੱਟ ਗਿਣਤੀਆਂ ਜਾਂ ਮਨੁੱਖਤਾ ਉੱਤੇ ਜਦੋਂ ਜਦੋਂ ਜ਼ੁਲਮ ਹੋਇਆ ਹੈ ਉਸਦੀ ਨਾ ਸਿਰਫ ਨਿਖੇਧੀ ਕੀਤੀ ਹੈ ਬਲਕਿ ਧੜੱਲੇ ਦੇ […]

Read more

ਅਮਰੀਕਾ ‘ਚ ਡਰੱਗ ਤਸਕਰੀ ਦੇ ਮਾਮਲਿਆਂ ‘ਚ ਪੰਜਾਬੀਆਂ ਦੀ ਵੱਧ ਰਹੀ ਸ਼ਮੂਲੀਅਤ ਚਿੰਤਾ ਦਾ ਵਿਸ਼ਾ

ਪਿਛਲੇ ਹਫਤੇ ਕੈਲੀਫੋਰਨੀਆ ਸੂਬੇ ਨਾਲ ਸਬੰਧਿਤ ਦੋ ਪੰਜਾਬੀ ਟਰੱਕ ਡਰਾਈਵਰ 300 ਪੌਂਡ ਕੋਕੀਨ ਨਾਲ ਇੰਡੀਆਨਾ ਸੂਬੇ ‘ਚ ਗ੍ਰਿਫਤਾਰ ਕੀਤੇ ਗਏ ਜਿੰਨ੍ਹਾਂ ‘ਚ ਫਰਿਜ਼ਨੋ ਦਾ ਰਹਿਣ ਵਾਲਾ 25 ਸਾਲਾ ਗੁਰਪ੍ਰੀਤ ਸਿੰਘ ਅਤੇ ਸੈਂਟਾ ਕਲਾਰਾ ਦਾ ਰਹਿਣ ਵਾਲਾ 30 ਸਾਲਾ ਜਸਵੀਰ ਸਿੰਘ ਸ਼ਾਮਿਲ ਹਨ | ਨਸ਼ੇ ਦੀ ਤਸਕਰੀ ਨਾਲ ਸਬੰਧਿਤ ਇਸ ਮਾਮਲੇ ਦੇ ਸਾਹਮਣੇ ਆਉਣ ਦੇ ਨਾਲ […]

Read more
Title
.