
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ 13 ਅਗਸਤ ਨੂੰ ਨਾਂਦੇੜ ਚ ਹੋਏ ਹਮਲੇ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸੁਖਬੀਰ ਬਾਦਲ ਉੱਤੇ ਹੋਏ ਹਮਲੇ ਦੀ NIA ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਇਸਤੋਂ ਪਹਿਲਾਂ ਬਿਕਰਮ ਮਜੀਠੀਆ ਵੀ ਇਸ ਮਾਮਲੇ ‘ਚ NIA ਜਾਂਚ ਦੀ ਮੰਗ ਕਰ ਚੁੱਕਿਆ ਹੈ, ਜ਼ਿਕਰ ਕਰ ਦੇਈਏ ਕਿ ਸੇਵਾਦਾਰ ਨਿਹੰਗ ਸਿੰਘ ਨੇ ਕਿਰਪਾਨ ਨਾਲ ਸੁਖਬੀਰ ਬਾਦਲ ‘ਤੇ ਹਮਲਾ ਕੀਤਾ ਸੀ ਜਿਸ ‘ਚ ਕਿਰਪਾਨ ਸੁਖਬੀਰ ਦੇ ਗੁੱਟ ‘ਤੇ ਜਾ ਲੱਗੀ ਸੀ, ਸੁਖਬੀਰ ਬਾਦਲ ‘ਤੇ ਇਹ ਦੂਜਾ ਹਮਲਾ ਹੈ ਇਸਤੋਂ ਪਹਿਲਾਂ ਦਸੰਬਰ 2024 ‘ਚ ਨਰੈਣ ਸਿੰਘ ਚੌੜਾ ਵੱਲੋਂ ਕੀਤੇ ਹਮਲੇ ‘ਚ ਸੁਖਬੀਰ ਬਾਦਲ ਦਾ ਬਚਾਅ ਹੋ ਗਿਆ ਸੀ,,,
ਪਹਿਲੀ ਗੱਲ ਤਾਂ ਬਾਦਲਕਿਆਂ ਨੂੰ ਪਹਿਲਾਂ ਇਸ ਗੱਲ ਦੀ ਪੜਤਾਲ ਜਾਂ ਅੰਦਰਝਾਤ ਜਰੂਰ ਮਾਰਨੀ ਚਾਹੀਦੀ ਹੈ ਕਿ ਗੁਰੂਘਰਾਂ ‘ਚ ਵੀ ਉਹਨਾਂ ‘ਤੇ ਕੋਈ ਤਰਸ ਕਿਉਂ ਨਹੀਂ ਕਰ ਰਿਹਾ ਜਦਕਿ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਸਿੱਖਾਂ ਨੇ ਹਮਲਾਵਰ, ਧਾੜਵੀਆਂ ਅਤੇ ਮਹੰਤਾਂ ਤੋਂ ਇਲਾਵਾ ਕਿਸੇ ‘ਤੇ ਵੀ ਗੁਰੂਘਰ ‘ਚ ਹਮਲਾ ਨਹੀਂ ਕੀਤਾ ਪਰ ਸੁਖਬੀਰ ਬਾਦਲ ‘ਤੇ ਇਹ ਦੂਜਾ ਹਮਲਾ ਹੈ, ਮਤਲਬ ਕਿ ਸਿੱਖਾਂ ਦੇ ਲਈ ਬਾਦਲ ਕੇ ਕਿਸੇ ਹਮਲਾਵਰ, ਧਾੜ੍ਹਵੀ ਜਾਂ ਮਹੰਤਾਂ ਤੋਂ ਘੱਟ ਨਹੀਂ,,, ਦੂਜੀ ਗੱਲ ਜੇ ਬਾਦਲਾਂ ਦੀਆਂ ਚਿੱਠੀਆਂ ਨੂੰ ਢਾਲ ਬਣਾ ਕੇ ਭਾਰਤੀ ਸਟੇਟ ਨੇ ਕੱਲ੍ਹ ਨੂੰ ਗੁਰੂਦੁਆਰਿਆਂ ‘ਚ ਏਜੰਸੀਆਂ ਵਾੜ ਦਿੱਤੀਆਂ ਤਾਂ ਇਹ ਕੱਢਣੀਆਂ ਔਖੀਆਂ ਹੋ ਜਾਣਗੀਆਂ, ਜਿਹੜੇ ਹੱਕ ਹਕੂਕ ਦੀ ਗੱਲ ਕਰਨ ‘ਤੇ ਸਿੱਖਾਂ ਨੂੰ ਖਾਲਿਸਤਾਨੀ ਐਲਾਨਣ ਲੱਗ ਜਾਂਦੇ ਨੇ, ਜਿਹੜੇ ਹੁਣੇ ਹੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਮੁਨਕਰ ਹੋ ਕੇ ਹਟੇ ਨੇ, ਜਿਹੜੇ ਸਿੱਖਾਂ ਨੂੰ ਚਿੜਾਉਣ ਦੇ ਲਈ ਸੌਦਾ ਸਾਧ ਨੂੰ ਪੈਰੋਲ ‘ਤੇ ਹੀ ਰੱਖਦੇ ਨੇ ਉਹ ਭਲਾਂ ਏਜੰਸੀਆਂ ਨੂੰ ਕਿਉਂ ਕੱਢਣਗੇ ਗੁਰੂਘਰਾਂ ਚੋਂ ? ਇਹ ਵੀ ਹੋ ਸਕਦੈ ਕਿ 6 ਮਹੀਨਿਆਂ ਬਾਅਦ ਕਿਸੇ ਨਾ ਕਿਸੇ ‘ਤੇ ਹਮਲਾ ਕਰਵਾ ਕੇ ਉਹ ਫੇਰ ਗੁਰੂਘਰਾਂ ਦੀਆਂ ਤਲਾਸ਼ੀਆਂ ਲਈ ਜਾਣ ਤੇ ਮਰਿਆਦਾ ਨੂੰ ਤਾਰ ਤਾਰ ਕਰੀ ਜਾਣ, ਕਿਉਂਕਿ ਗੁਰੁਸਾਹਿਬ ਨੇ ਵੀ ਕਿਹਾ ਹੈ ਕਿ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ,,,ਜੇਕਰ ਏਜੰਸੀਆਂ ਦੀ ਦਖਲ ਅੰਦਾਜ਼ੀ ਦਾ ਰਾਹ ਪੱਧਰਾ ਹੁੰਦਾ ਹੈ ਤਾਂ ਇਹ ਭਵਿੱਖ ‘ਚ ਬੜਾ ਖ਼ਤਰਨਾਕ ਸਾਬਿਤ ਵੀ ਹੋ ਸਕਦਾ ਹੈ ,,,
ਸੋ ਬਾਦਲ ਕੇ ਆਨੇ ਬਹਾਨੇ ਏਜੰਸੀਆਂ ਦੀ ਜਾਂਚ ਦੀ ਮੰਗ ਕਰਕੇ ਇੱਕ ਵਾਰ ਫੇਰ ਪੰਥ ਦੇ ਵਿਰੁੱਧ ਹੀ ਭੁਗਤ ਰਹੇ ਹਨ,,,ਇਹ ਤਾਂ ਕਹਿਣਾ ਔਖਾ ਹੈ ਕਿ ਬਾਦਲ ਕੇ ਇਹ ਮੰਗ ਜਾਣੇ ‘ਚ ਕਰ ਰਹੇ ਨੇ ਜਾਂ ਅਣਜਾਣੇ ‘ਚ ਪਰ ਅਸਲ ‘ਚ ਇਹ ਇੱਕ ਕਾਂਗਰਸੀ ਵਰਤਾਰਾ ਹੀ ਹੈ ਕਿਉਂਕਿ ਕਾਂਗਰਸ ਗੁਰੂਘਰਾਂ ਦੀ ਮਰਿਆਦਾ ਨੂੰ ਤਾਰ ਤਾਰ ਕਰਨ, ਗੁਰੂਘਰਾਂ ਦੀ ਬੇਵਜ੍ਹਾ ਤਲਾਸ਼ੀ ਲੈਣ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ‘ਚ ਫਸਾਉਣ ਦੇ ਕਾਰਿਆਂ ਕਰਕੇ ਪਹਿਲਾਂ ਹੀ ਬਦਨਾਮ ਰਹੀ ਹੈ,,, ਹੁਣ ਪੰਥ ਦੇ ਅੰਦਰ ਹੀ ਐਨੀਆਂ ਕੁ ਧਿਰਾਂ ਬਣ ਚੁੱਕੀਆਂ ਨੇ ਕਿ ਕੇਂਦਰੀ ਪਾਰਟੀਆਂ ਅਤੇ ਏਜੰਸੀਆਂ ਨੂੰ ਸਿੱਧਾ ਸਿੱਖਾਂ ‘ਤੇ ਹਮਲਾ ਕਰਨ ਦੀ ਜਰੂਰਤ ਨਹੀਂ ਪੈਂਦੀ ਅਤੇ ਉਹਨਾਂ ਦੇ ਪਿਆਦੇ ਹੀ ਓਹਨਾ ਦੇ ਰਾਹ ਖੋਲ੍ਹੀ ਰੱਖਦੇ ਹਨ,,,