
ਸ਼ਿਕਾਗੋ ਪੁਲਿਸ ਨੇ 31 ਸਾਲਾ ਅੰਕੁਰ ਪਟੇਲ ‘ਤੇ 32 ਸਾਲਾ ਔਰਤ ਦੇ ਚਾਕੂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ‘ਚ ਫਸਟ-ਡਿਗਰੀ ਮਰਡਰ (ਪਹਿਲੇ ਦਰਜੇ ਦੇ ਕਤਲ) ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਜੋ ਜਾਣਕਾਰੀ ਦਿੱਤੀ ਹੈ ਉਸਦੇ ਅਨੁਸਾਰ, ਐਤਵਾਰ ਸਵੇਰੇ ਲਗਭਗ 1:48 ਵਜੇ ਅਲਬਾਨੀ ਪਾਰਕ ਦੇ ਉੱਤਰੀ ਏਵਰਸ ਐਵੇਨਿਊ ਦੇ 4800 ਬਲਾਕ ਵਿੱਚ ਇੱਕ ਘਰ ਦੇ ਅੰਦਰ ਔਰਤ ਬੇਹੋਸ਼ ਮਿਲੀ ਸੀ ਅਤੇ ਉਸ ਦੀ ਧੌਣ ‘ਤੇ ਚਾਕੂ ਦਾ ਜ਼ਖਮ ਸੀ ਅਤੇ ਘਟਨਾ ਸਥਾਨ ‘ਤੇ ਹੀ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਨੇ ਅੰਕੁਰ ਪਟੇਲ ਨੂੰ ਘਟਨਾ ਤੋਂ ਲਗਭਗ 9 ਘੰਟੇ ਬਾਅਦ ਸਵੇਰੇ 11:12 ਵਜੇ ਓ’ਹੇਅਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ (ਓ’ਹੇਅਰ ਸਟ੍ਰੀਟ ਦੇ 10000 ਬਲਾਕ) ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਅਜੇ ਤੱਕ ਮ੍ਰਿਤਕ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਪੁਲਿਸ ਨੇ ਅੰਕੁਰ ਪਟੇਲ ਅਤੇ ਔਰਤ ਵਿਚਕਾਰ ਕਿਸੇ ਸਬੰਧ ਜਾਂ ਹਮਲੇ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।