ਪਬਲਿਕ ਖੇਤਰ ‘ਚ ਦਸਤਾਰ ਤੇ ਹਿਜਾਬ ਸਮੇਤ ਧਾਰਮਿਕ ਪ੍ਰਤੀਕਾਂ ‘ਤੇ ਪਾਬੰਦੀ ਰਹੇਗੀ ਕਾਇਮ, ਪੰਜਾਬੀ ਰੇਡੀਓ ਯੂਐੱਸਏ ਦੇ ਪ੍ਰੋਗਰਾਮ ਅਪਡੇਟ ਅਮੇਰਿਕਾ ‘ਚ ਕੈਨੇਡੀਅਨ ਸੁਪਰੀਮ ਕੋਰਟ ਦੇ ਫੈਸਲੇ ‘ਤੇ ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਕੈਨੇਡਾ ਦੀ ਸੁਪਰੀਮ ਕੋਰਟ ਨੇ ਕਿਊਬੈਕ ਦੇ ਸੈਕੂਲਰਿਜ਼ਮ ਕਾਨੂੰਨ (ਬਿੱਲ 21) ਨੂੰ ਬਰਕਰਾਰ ਰੱਖਿਆ ਹੈ। ਇਸ ਕਾਨੂੰਨ ਤਹਿਤ ਸਰਕਾਰੀ ਤੇ ਪਬਲਿਕ-ਫੇਸਿੰਗ ਅਹੁਦਿਆਂ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਧਾਰਮਿਕ ਚਿੰਨ੍ਹ ਜਿਵੇਂ ਕਿ ਦਸਤਾਰ, ਹਿਜਾਬ, ਕਿੱਪਾਹ ਅਤੇ ਕਰਾਸ ਪਹਿਨਣ ‘ਤੇ ਲੱਗੀ ਪਾਬੰਦੀ ਜਾਰੀ ਰਹੇਗੀ। ਰਿਪੋਰਟ ਵਿੱਚ ਦੱਸਿਆ ਗਿਆ ਕਿ ਅਦਾਲਤ ਨੇ ਬਿੱਲ 21 ਦੇ ਖ਼ਿਲਾਫ਼ ਚਾਰਟਰ ਅਧਿਕਾਰਾਂ ਦੀ ਉਲੰਘਣਾ ਸੰਬੰਧੀ ਜੁਡੀਸ਼ੀਅਲ ਐਲਾਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਨਾਟਵਿਦਸਟੈਂਡਿੰਗ ਕਲਾਜ਼ ਦੀ ਵਰਤੋਂ ਨੂੰ ਕਾਨੂੰਨੀ ਤੌਰ ‘ਤੇ ਸਹੀ ਠਹਿਰਾਇਆ ਹੈ। ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਸ ਫ਼ੈਸਲੇ ‘ਤੇ ਨਿਰਾਸ਼ਾ ਪ੍ਰਗਟਾਈ ਜਾ ਰਹੀ ਹੈ।

ਇਸ ਫ਼ੈਸਲੇ ਬਾਰੇ ਤੁਹਾਡੀ ਕੀ ਰਾਇ ਹੈ? ਕੁਮੈਂਟਾਂ ਵਿੱਚ ਆਪਣੇ ਵਿਚਾਰ ਸਾਂਝੇ ਕਰੋ।

#QuebecBill21 #CanadaSupremeCourt #ReligiousFreedom #PunjabiRadioUSA #CanadaNews