
ਹਾਲਟਨ ਰੀਜਨਲ ਪੁਲਿਸ ਨੇ ਪਿਛਲੇ ਮਹੀਨੇ ਬਰਲਿੰਗਟਨ ਵਿੱਚ ਇੱਕ ਔਰਤ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਇੱਕ ਉਬਰ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਘਟਨਾ ਦੀ ਜਾਣਕਾਰੀ: 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਬਰਲਿੰਗਟਨ GO ਸਟੇਸ਼ਨ ਦੇ ਪਾਰਕਿੰਗ ਲੋਟ ਵਿੱਚ ਇੱਕ ਡਰਾਈਵਰ ਨੇ ਇੱਕ ਔਰਤ ਨਾਲ ਗੱਲਬਾਤ ਦੌਰਾਨ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਜਦੋਂ ਔਰਤ ਉੱਥੋਂ ਚਲੀ ਗਈ, ਤਾਂ ਡਰਾਈਵਰ ਨੇ ਨੇੜੇ ਦੇ ਇੱਕ ਕਾਰੋਬਾਰ (ਬਿਜ਼ਨਸ) ਤੱਕ ਉਸ ਦਾ ਪਿੱਛਾ ਕੀਤਾ ਅਤੇ ਉੱਥੇ ਦੂਜੀ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਮਾਮਲੇ ‘ਚ ਮੁਲਜ਼ਮ ਦੀ ਪਛਾਣ 25 ਸਾਲਾ ਮਨਦੀਪ ਸਿੰਘ (ਨਿਵਾਸੀ ਐਟੋਬੀਕੋਕ) ਵਜੋਂ ਹੋਈ ਹੈ ਤੇ ਉਸ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਨਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਘਟਨਾ ਸਮੇਂ ਉਹ ਉਬਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਪੁਲਿਸ ਦੀ ਅਪੀਲ: ਹੋਰ ਪੀੜਤਾਂ ਦੇ ਹੋਣ ਦੀ ਖ਼ਦਸ਼ੇ ਨੂੰ ਦੇਖਦੇ ਹੋਏ ਪੁਲਿਸ ਨੇ ਉਸ ਦੀ ਤਸਵੀਰ ਜਾਰੀ ਕੀਤੀ ਹੈ। ਜੇਕਰ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ‘ਚਾਈਲਡ ਅਬਿਊਜ਼ ਐਂਡ ਸੈਕਸੁਅਲ ਅਸਾਲਟ ਯੂਨਿਟ’ ਨਾਲ 905-825-4777 ext. 8970 ‘ਤੇ ਜਾਂ ਗੁਪਤ ਰੂਪ ਵਿੱਚ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰ ਸਕਦੇ ਹਨ।