
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵੱਖ ਵੱਖ ਥਾਈਂ ਜੰਗਲਾਂ ਨੂੰ ਲੱਗੀ ਅੱਗ ਦਾ ਅਸਰ ਕੁਝ ਘਟਣ ਲੱਗਾ ਹੈ। ਇਸ ਅੱਗ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਚੁੱਕੀ ਹੈ।
ਦੂਜੇ ਪਾਸੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਗਏ 20 ਹਜ਼ਾਰ ਤੋਂ ਵੱਧ ਲੋਕਾਂ ਦੇ ਰਾਹਤ ਕਾਰਜਾਂ ਵਿੱਚ ਸਿੱਖ ਭਾਈਚਾਰੇ ਵਲੋਂ ਯਤਨ ਆਰੰਭੇ ਗਏ ਹਨ, ਜਿਨ੍ਹਾਂ ਵਿੱਚ ਪੈਂਟਿਕਟਨ ਦੀ ਗੁਰਦੁਆਰਾ ਕਮੇਟੀ ਪੀੜਤਾਂ ਦੀ ਮਦਦ ਵਿੱਚ ਮੋਹਰੀ ਬਣੀ ਹੈ। ਇਸ ਕਮੇਟੀ ਵਲੋਂ ਪੀੜਤ ਲੋਕਾਂ ਲਈ ਲੰਗਰ, ਰਹਿਣ, ਪਹਿਨਣ ਅਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਕਰਵਾਈ ਜਾ ਰਹੀ ਹੈ। ਓਕਨਾਗਨ ਖੇਤਰ ਦੇ ਅੱਗ ਤੋਂ ਬਚੇ ਲੋਕ ਆਮ ਲੋਕ ਵੀ ਕਮੇਟੀ ਦੇ ਰਾਹਤ ਕਾਰਜਾਂ ਵਿੱਚ ਯੋਗਦਾਨ ਪਾਉਣ ਲੱਗੇ ਹਨ। ਕਮੇਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸ਼ਰਨ ਲਈ ਆਏ ਹਰੇਕ ਪੀੜਤ ਦੀ ਸਾਂਭ ਸੰਭਾਲ ਉਦੋਂ ਤੱਕ ਕੀਤੀ ਜਾਏਗੀ, ਜਦ ਤੱਕ ਉਹ ਸੁਰੱਖਿਅਤ ਤੌਰ ’ਤੇ ਆਪਣੇ ਘਰੀਂ ਵਾਪਸ ਨਹੀਂ ਚਲੇ ਜਾਂਦੇ। ਸੋਸ਼ਲ ਮੀਡੀਆ ‘ਤੇ ਵੀ ਸਿੱਖ ਸੰਗਤਾਂ ਵੱਲੋ ਕੀਤੀ ਜਾ ਰਹੀ ਸੇਵਾ ਦੇ ਲਈ ਚਰਚਾ ਹੋ ਰਹੀ ਹੈ ਅਤੇ ਸਥਾਨਕ ਲੋਕ ਤਾਂ ਇਹਨਾਂ ਕਾਰਜਾਂ ਦੇ ਲਈ ਸਿੱਖ ਭਾਈਚਾਰੇ ਦਾ ਧੰਨਵਾਦ ਕਰਦੇ ਨਹੀਂ ਥੱਕਦੇ