ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਡਾ. ਜਿਤੇਸ਼ ਪਟੇਲ ਅਤੇ ਉਨ੍ਹਾਂ ਦੀ ਅਟਲਾਂਟਾ ਸਥਿਤ ਯੂਰੋਲੋਜੀ ਫੈਸਿਲਟੀ “ਐਡਵਾਂਸਡ ਯੂਰੋਲੋਜੀ” ਨੇ ਸਿਹਤ ਸੇਵਾ ਧੋਖਾਧੜੀ ਦੇ ਫੈਡਰਲ ਦੋਸ਼ਾਂ ਨੂੰ ਨਿਪਟਾਉਣ ਲਈ 14 ਮਿਲੀਅਨ ਡਾਲਰ ਦੇਣ ਤੇ ਸਹਿਮਤੀ ਜਤਾਈ ਹੈ।
ਅਮਰੀਕੀ ਨਿਆਂ ਵਿਭਾਗ (US DOJ) ਵੱਲੋਂ 2 ਅਪ੍ਰੈਲ ਨੂੰ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਜਾਰਜੀਆ ਦੇ ਨਾਰਦਰਨ ਡਿਸਟ੍ਰਿਕਟ ਲਈ ਯੂਐਸ ਅਟਾਰਨੀ ਦਫ਼ਤਰ ਨੇ ਕਿਹਾ ਕਿ ਐਡਵਾਂਸਡ ਯੂਰੋਲੋਜੀ ਅਤੇ ਡਾ. ਪਟੇਲ ‘ਫਾਲਸ ਕਲੇਮਜ਼ ਐਕਟ’ ਅਤੇ ‘ਜਾਰਜੀਆ ਫਾਲਸ ਮੈਡੀਕੇਡ ਕਲੇਮਜ਼ ਐਕਟ’ ਦੀ ਉਲੰਘਣਾ ਦੇ ਦੋਸ਼ਾਂ ਨੂੰ ਸੁਲਝਾਉਣ ਲਈ ਇਹ ਰਕਮ ਅਦਾ ਕਰਨਗੇ।
ਭਾਰਤੀ ਮੂਲ ਦੇ ਡਾਕਟਰ ਡਾ. ਜਿਤੇਸ਼ ਪਟੇਲ ਅਤੇ ਪਟੇਲ ਦੀ ਅਟਲਾਂਟਾ ਸਥਿਤ ਯੂਰੋਲੋਜੀ ਫੈਸਿਲਟੀ “ਐਡਵਾਂਸਡ ਯੂਰੋਲੋਜੀ” ‘ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਮੈਡੀਕੇਅਰ, ਮੈਡੀਕੇਡ, ਟ੍ਰਾਈਕੇਅਰ ਅਤੇ ਹੋਰ ਫੈਡਰਲ ਸਿਹਤ ਪ੍ਰੋਗਰਾਮਾਂ ਨੂੰ ਉਹਨਾਂ ਯੂਰੋਲੋਜੀ ਅਤੇ ਡਾਇਗਨੋਸਟਿਕ ਪ੍ਰੋਸੀਜਰਾਂ ਲਈ ਬਿੱਲ ਕੀਤਾ ਜੋ ਜਾਂ ਤਾਂ ਕੀਤੇ ਹੀ ਨਹੀਂ ਗਏ ਸਨ ਜਾਂ ਫਿਰ ਮੈਡੀਕਲ ਤੌਰ ‘ਤੇ ਲਾਜ਼ਮੀ ਨਹੀਂ ਸਨ। ਐਫਬੀਆਈ ਨੇ ਇਸ ਮਾਮਲੇ ਸਬੰਧੀ ਜਾਂਚ ਓਦੋਂ ਸ਼ੁਰੂ ਕੀਤੀ ਜਦੋਂ ਦੋ ਵਿਸਲਬਲੋਅਰਜ਼ ਨੇ ਮਾਮਲੇ ਸੰਬੰਧੀ ਮੁਕੱਦਮੇ ਦਰਜ ਕਰਵਾਏ ਸਨ।
ਅਮਰੀਕਾ ‘ਚ ਸਿਹਤ ਸੇਵਾ ਧੋਖਾਧੜੀ ਦੇ ਮਾਮਲੇ ਨੂੰ ਨਿਪਟਾਉਣ ਲਈ 14 ਮਿਲੀਅਨ ਡਾਲਰ ਦੇਵੇਗਾ ਭਾਰਤੀ ਮੂਲ ਦਾ ਡਾਕਟਰ ਜਿਤੇਸ਼ ਪਟੇਲ
- April 20, 2026
- News
- punjabi radiousa
- Comment off