ਭਾਰਤ ਦੇ ਆਗੂਆਂ ਵੱਲੋਂ ਹਰੇਕ ਕੌਮੀ ਅਤੇ ਕੌਮਾਂਤਰੀ ਮੰਚ ‘ਤੇ ਇਹ ਗੱਲ ਬੜੇ ਹੀ ਧੜੱਲੇ ਨਾਲ ਪ੍ਰਚਾਰੀ ਜਾਂਦੀ ਹੈ ਕਿ ਭਾਰਤ ਤਕਨੀਕ ਦੇ ਮਾਮਲੇ ‘ਚ ਨਿੱਤ ਰੋਜ਼ ਨਵੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ ਖਾਸ ਕਰਕੇ Artificial Intelligence ਦੇ ਮਾਮਲੇ ‘ਚ ਬਹੁਤ ਜਿਆਦਾ ਗੁਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਇਸ ਮਾਮਲੇ ‘ਚ ਕਈ ਵਾਰ ਭਾਰਤੀ ਆਗੂ ਅਮਰੀਕਾ ਦੀਆਂ ਅਤੇ ਹੋਰ ਵੱਡੀਆਂ ਕੰਪਨੀਆਂ ‘ਚ ਕੰਮ ਕਰ ਰਹੇ ਭਾਰਤੀ ਮੂਲ ਦੇ ਲੋਕਾਂ ਦੇ ਨਾਂਅ ਗਿਣਵਾ ਕੇ ਉਹਨਾਂ ਨੂੰ ਭਾਰਤੀ ਖਾਤੇ ਅੰਦਰ ਪਾਉਂਦੇ ਹਨ ਪਰ ਸੱਚ ਇਹ ਹੈ ਕਿ ਭਾਰਤੀ ਮੂਲ ਦੇ ਇਹ ਲੋਕ ਵੱਡੀਆਂ ਕੰਪਨੀਆਂ ਦੇ ਵੱਡੇ ਅਹੁਦਿਆਂ ‘ਤੇ ਬੈਠੇ ਜ਼ਰੂਰ ਨੇ ਪਰ ਕੰਮ ਵੀ ਉਹਨਾਂ ਲਈ ਹੀ ਕਰ ਰਹੇ ਨੇ ਜਿਸਦਾ ਭਾਰਤ ਨੂੰ ਤਕਨੀਕੀ, ਆਰਥਿਕ ਅਤੇ ਸਮਾਜਿਕ ਤੌਰ ‘ਤੇ ਕੋਈ ਫਾਇਦਾ ਨਹੀਂ ਪਰ ਇਹ ਚਿਕਨੀਆਂ ਚੋਪੜੀਆਂ ਗੱਲ ਕਰਕੇ ਭਾਰਤ ਦੇ ਭੋਲੇ ਭਾਲੇ ਲੋਕਾਂ ਨੂੰ ਸਿਆਸੀ ਸਬਜ਼ਬਾਗ ਦਿਖਾ ਕੇ ਓਹਨਾ ਨੂੰ ਤਾਂ ਠੱਗਿਆ ਜਾ ਸਕਦਾ ਹੈ ਪਰ ਅਸਲੀਅਤ ਤੋਂ ਮੁਨਕਰ ਹੋਣਾ ਔਖਾ ਹੈ । ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਰਾਹੀਂ ਦੱਸਿਆ ਗਿਆ ਹੈ ਕਿ AI ਇਕੋਸਿਸਟਮ ਪੰਜ ਵੱਡੇ ਹਿੱਸਿਆਂ Energy (ਊਰਜਾ), Chips (ਚਿਪਸ), AI Infrastructure (ਇਨਫਰਾਸਟ੍ਰਕਚਰ), Models (ਮਾਡਲ) ਅਤੇ Applications (ਐਪਲੀਕੇਸ਼ਨਜ਼) ‘ਤੇ ਆਧਾਰਿਤ ਹੈ । ਆਓ ਪੰਜਾਬੀ ਰੇਡੀਓ ਯੂਐੱਸਏ ਦੀ ਤਕਨੀਕੀ ਟੀਮ ਵੱਲੋਂ ਖੋਜੇ ਗਏ ਕੁਝ ਹਵਾਲਿਆਂ ਦੇ ਜ਼ਰੀਏ ਭਾਰਤੀ ਤੰਤਰ ਅਤੇ ਆਗੂਆਂ ਦੇ ਝੂਠ ਦਾ ਪਰਦਾਫਾਸ਼ ਕਰੀਏ ਅਤੇ ਤੁਹਾਨੂੰ ਦੱਸਦੇ ਆਂ ਕਿ ਇਸ ਵੇਲੇ Artificial Intelligence ਦੇ ਮਾਮਲੇ ‘ਚ ਵਿਸ਼ਵ ਦੇ ਮੁਕਾਬਲੇ ਭਾਰਤ ਖੜ੍ਹਾ ਕਿੱਥੇ ਹੈ ?

1. Energy : AI ਲਈ ਭਾਰਤ ਕੋਲ ਲੋੜੀਂਦੀ ਬਿਜਲੀ ਨਹੀਂ ਹੈ ਕਿਉਂਕਿ Energy ਸੈਕਟਰ ਵਿੱਚ ਡਾਟਾ ਸੈਂਟਰਾਂ ਲਈ ਵੱਡੇ ਪੱਧਰ ‘ਤੇ ਬਿਜਲੀ ਦੀ ਲੋੜ ਹੁੰਦੀ ਹੈ, ਜਿਵੇਂ ਨਿਊਕਲੀਅਰ ਪਲਾਂਟ, ਗੈਸ ਪਾਵਰ ਅਤੇ ਸੋਲਰ ਐਨਰਜੀ ।
2. Chips( GPUs) ਭਾਰਤ ਪੂਰੀ ਤਰ੍ਹਾਂ ਵਿਦੇਸ਼ੀ ਤਕਨਾਲੋਜੀ (ASML, NVIDIA ਅਤੇ ਹੋਰ) ‘ਤੇ ਨਿਰਭਰ ਹੈ, ਇਸ ਵੇਲੇ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਮੁਕਾਬਲੇ Chips ਦੇ ਖੇਤਰ ਵਿੱਚ ਅਮਰੀਕਾ ਅਤੇ ਤਾਈਵਾਨ ਵਰਗੇ ਦੇਸ਼ ਅੱਗੇ ਹਨ, ਜਿੱਥੇ ਉੱਚ-ਤਕਨੀਕੀ ਸੈਮੀਕੰਡਕਟਰ ਬਣਾਏ ਜਾਂਦੇ ਹਨ।
3. Infrastructure: ਜ਼ਿਆਦਾਤਰ ਭਾਰਤੀ ਟੈਕ-ਕੰਪਨੀਆਂ ਆਪਣੇ ਡੇਟਾ ਲਈ ਅਮਰੀਕੀ ਜਾਂ ਚੀਨੀ ਕਲਾਊਡ ਸੇਵਾਵਾਂ (AWS, Azure) ਦੀ ਵਰਤੋਂ ਕਰ ਰਹੀਆਂ ਹਨ ਜਾਂ ਸਰਲ ਸ਼ਬਦਾਂ ‘ਚ ਇਹ ਕਿਹਾ ਜਾ ਸਕਦਾ ਹੈ ਕਿ AI Infrastructure ਵਿੱਚ ਵੱਡੇ ਕਲਾਉਡ ਪਲੇਟਫਾਰਮ ਅਤੇ ਡਾਟਾ ਸੈਂਟਰ ਸ਼ਾਮਲ ਹਨ, ਜੋ ਮੁੱਖ ਤੌਰ ‘ਤੇ ਗਲੋਬਲ ਕੰਪਨੀਆਂ ਦੇ ਕਬਜ਼ੇ ਵਿੱਚ ਹਨ।
4. Models : Models ਦੀ ਗੱਲ ਕਰੀਏ ਤਾਂ ਵੱਡੇ AI ਮਾਡਲ ਜਿਵੇਂ ਚੈਟਬੋਟ ਅਤੇ ਨਿਊਰਲ ਨੈਟਵਰਕ ਜ਼ਿਆਦਾਤਰ ਅਮਰੀਕਾ ਅਤੇ ਚੀਨ ਵਿੱਚ ਵਿਕਸਤ ਹੋ ਰਹੇ ਹਨ ਅਤੇ ਭਾਰਤ ਕੋਲ ਅਜੇ ਤੱਕ ਆਪਣਾ ਕੋਈ ਵੱਡਾ ‘Foundation Model’ ਨਹੀਂ ਹੈ।
5. Applications: ਜਿੰਨ੍ਹਾਂ ਵਿੱਚ AI ਦੇ ਉਪਯੋਗ ਜਿਵੇਂ ਚੈਟਜੀਪੀਟੀ, ਕੋਪਾਇਲਟ ਅਤੇ ਹੋਰ ਸਾਫਟਵੇਅਰ ਟੂਲ ਸ਼ਾਮਲ ਹਨ ਅਤੇ ਜ਼ਿਆਦਾਤਰ ਲੋਕਲ ਐਪਲੀਕੇਸ਼ਨਾਂ ਵਿਦੇਸ਼ੀ ਮਾਡਲਾਂ ‘ਤੇ ਆਧਾਰਿਤ ਸਿਰਫ਼ ਇੱਕ ‘ਲੇਅਰ’ ਵਜੋਂ ਕੰਮ ਕਰ ਰਹੀਆਂ ਹਨ।

ਬੇਸ਼ੱਕ ਭਾਰਤ ਵਿੱਚ ਕੁਝ ਸਟਾਰਟਅਪਸ AI ਖੇਤਰ ਵਿੱਚ ਕੰਮ ਕਰ ਰਹੇ ਹਨ, ਪਰ ਉਹ ਜ਼ਿਆਦਾਤਰ ਵਿਦੇਸ਼ੀ ਕਲਾਉਡ ਅਤੇ ਮਾਡਲਾਂ ‘ਤੇ ਹੀ ਨਿਰਭਰ ਹਨ ਇਸ ਕਰਕੇ ਦੇਸ਼ ਨੂੰ ਪੂਰੀ ਤਰ੍ਹਾਂ ਖੁਦਮੁਖਤਿਆਰ AI ਇਕੋਸਿਸਟਮ ਬਣਾਉਣ ਵਿੱਚ ਚੁਣੌਤੀਆਂ ਆ ਰਹੀਆਂ ਨੇ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਭਾਰਤ ਨੂੰ AI ਦੀ ਦੌੜ ਵਿੱਚ ਅੱਗੇ ਵੱਧਣਾ ਹੈ ਤਾਂ ਉਸਨੂੰ ਚਿਪ ਮੈਨੂਫੈਕਚਰਿੰਗ, ਊਰਜਾ ਢਾਂਚੇ ਅਤੇ ਆਪਣੀਆਂ ਖੁਦ ਦੀਆਂ AI ਮਾਡਲ ਬਣਾਉਣ ‘ਤੇ ਜ਼ੋਰ ਦੇਣਾ ਪਵੇਗਾ ਸਿਰਫ਼ ਕੋਡਿੰਗ ਵਿੱਚ ਮਾਹਰ ਹੋਣਾ ਕਾਫ਼ੀ ਨਹੀਂ, ਅਸਲੀ ਤਾਕਤ ਹਾਰਡਵੇਅਰ ਅਤੇ ਬੁਨਿਆਦੀ ਢਾਂਚੇ (Infrastructure) ਵਿੱਚ ਹੈ।