ਬਲਾਤਕਾਰ ਅਤੇ ਅਗਵਾ ਕਰਨ ਦੇ ਮਾਮਲੇ ਨੂੰ ਛੁਪਾਇਆ ਸੀ: ਫੈਡਰਲ ਅਦਾਲਤ

ਭਾਰਤੀ ਮੂਲ ਦੇ ਇੱਕ ਸਖਸ਼ ਦੀ ਅਮਰੀਕੀ ਨਾਗਰਿਕਤਾ ਨੂੰ ਅਮਰੀਕਾ ਦੀ ਫੈਡਰਲ ਅਦਾਲਤ ਨੇ ਰੱਦ ਕਰ ਦਿੱਤਾ ਹੈ, ਅਦਾਲਤੀ ਦਸਤਾਵੇਜਾਂ ਮੁਤਾਬਿਕ ਭਾਰਤੀ ਮੂਲ ਦੇ ਇਸ ਬੰਦੇ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਸਮੇਂ ਆਪਣੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ । Attorney General Todd Blanche ਨੇ ਇੱਕ ਟਵੀਟ ਦੇ ਜਰੀਏ ਇਸ ਜਾਣਕਾਰੀ ਨੂੰ ਸਾਂਝੀ ਕਰਦਿਆਂ ਲਿਖਿਆ ਹੈ, “ਇਹ ਭਾਰਤ ਤੋਂ ਦੋਸ਼ੀ ਠਹਿਰਾਇਆ ਗਿਆ ਬਲਾਤਕਾਰੀ ਹੁਣ ਅਮਰੀਕੀ ਨਾਗਰਿਕ ਨਹੀਂ ਰਿਹਾ।

ਦਸਤਾਵੇਜਾਂ ਮੁਤਾਬਿਕ ਗੁਰਮੀਤ ਸਿੰਘ ਨੇ ਨਾਗਰਿਕਤਾ ਪ੍ਰਾਪਤ ਕਰਨ (naturalization process) ਦੀ ਪ੍ਰਕਿਰਿਆ ਦੌਰਾਨ ਬਲਾਤਕਾਰ ਅਤੇ ਅਗਵਾ ਕਰਨ ਦੇ ਮਾਮਲੇ ਨੂੰ ਲੁਕੋਇਆ ਸੀ ਅਤੇ ਹੁਣ ਇੱਕ ਫੈਡਰਲ ਅਦਾਲਤ ਨੇ ਉਸਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਮਰੀਕੀ ਨਿਆਂ ਵਿਭਾਗ (@TheJusticeDept) ਨੇ ਇਸ ਕੇਸ ਨੂੰ ਅੰਤਿਮ ਸਿੱਟੇ ਤੱਕ ਪਹੁੰਚਾਇਆ ਹੈ, ਅਤੇ ਉਹਨਾਂ ਦਾਅਵਾ ਕੀਤਾ ਹੈ ਕਿ ਅਸੀਂ ਨਾਗਰਿਕਤਾ ਰੱਦ ਕਰਨ (denaturalization) ਦੇ ਮਾਮਲਿਆਂ ‘ਤੇ ਤੇਜ਼ੀ ਨਾਲ ਕਾਰਵਾਈ ਜਾਰੀ ਰੱਖਾਂਗੇ।

Attorney General Todd Blanche ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ “ਧੋਖਾਧੜੀ ਨਾਲ ਹਾਸਲ ਕੀਤੀ ਨਾਗਰਿਕਤਾ ਅਪਰਾਧੀਆਂ ਨੂੰ ਇਨਸਾਫ਼ ਤੋਂ ਨਹੀਂ ਬਚਾਏਗੀ।”