ਪੰਜਾਬੀ ਰੇਡੀਓ ਯੂਐੱਸਏ ਦੇ ਪ੍ਰੋਗਰਾਮ Update America ‘ਚ ਅਮਰੀਕਾ ‘ਚ ਹੋਈਆਂ ਹਾਲ ਹੀ ਦਿਨਾਂ ‘ਚ ਹੋਈਆਂ Outages ਬਾਰੇ ਚਰਚਾ ਕੀਤੀ ਗਈ ਤੇ ਦੱਸਿਆ ਗਿਆ ਕਿ 22 ਨਵੰਬਰ ਨੂੰ ਡੈਲਟਾ ਏਅਰਲਾਈਨ (Delta Airlines) ਦੇ ਸਾਜ਼ੋ-ਸਾਮਾਨ ਵਿੱਚ ਆਈ ਖ਼ਰਾਬੀ ਅਤੇ Hartsfield-Jackson Atlanta International Airport ਵਿਖੇ ਸਿਸਟਮ ਮਸਲੇ ਕਾਰਨ ਲਗਭਗ 1600 ਉਡਾਣਾਂ ਵਿੱਚ ਦੇਰੀ ਦਰਜ ਕੀਤੀ ਗਈ।
ਰਿਪੋਰਟ ਵਿੱਚ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ 12 ਤੋਂ 14 ਨਵੰਬਰ ਦਰਮਿਆਨ Microsoft 365 ਦੀ ਗਲੋਬਲ ਆਊਟੇਜ, 13 ਨਵੰਬਰ ਨੂੰ FAA ਵੱਲੋਂ ਏਅਰ ਟਰੈਫਿਕ ਕੰਟਰੋਲ ਪ੍ਰਣਾਲੀ ਕਾਰਨ ਦੇਸ਼ ਵਿਆਪੀ ਗਰਾਊਂਡ ਸਟਾਪ, ਅਤੇ 16 ਨਵੰਬਰ ਨੂੰ United Airlines ਵਿੱਚ ਵੱਖਰੀ ਤਕਨੀਕੀ ਖ਼ਰਾਬੀ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਸਨ।
ਇਸ ਤੋਂ ਇਲਾਵਾ 16-17 ਨਵੰਬਰ ਨੂੰ Chase, Wells Fargo, Bank of America, U.S. Bank ਅਤੇ Capital Bank ਵਰਗੇ ਪ੍ਰਮੁੱਖ ਬੈਂਕਾਂ ਵਿੱਚ ਖਾਤਾ ਪਹੁੰਚ ਅਤੇ ਭੁਗਤਾਨਾਂ ਵਿੱਚ ਰੁਕਾਵਟਾਂ, 17 ਨਵੰਬਰ ਨੂੰ Apple (iCloud) ਅਤੇ Marriott ਐਪ/ਵੈੱਬਸਾਈਟ ‘ਤੇ ਸਾਈਨ-ਇਨ ਦੀਆਂ ਸਮੱਸਿਆਵਾਂ, ਅਤੇ NSA ਦੇ ਅੰਦਰੂਨੀ ਨੈੱਟਵਰਕ ਵਿੱਚ ਮੇਨਟੇਨੈਂਸ ਦੌਰਾਨ ਆਈ ਖ਼ਰਾਬੀ ਦਾ ਹਵਾਲਾ ਵੀ ਦਿੱਤਾ ਗਿਆ ਹੈ। ਥੈਂਕਸਗਿਵਿੰਗ ਦੇ ਨੇੜਲੇ ਦਿਨਾਂ ਦੌਰਾਨ ਇਹਨਾਂ ਤਕਨੀਕੀ ਦਿੱਕਤਾਂ ਕਰਕੇ ਮੁਸਾਫ਼ਰਾਂ ਅਤੇ ਖਪਤਕਾਰਾਂ ਦੀਆਂ ਮੁਸ਼ਕਲਾਂ ਵਧਣ ਦੀ ਗੱਲ ਕਹੀ ਗਈ ਹੈ।