ਆਊਟੇਜ ਟਰੈਕਿੰਗ ਵੈੱਬਸਾਈਟ Down detector ਦੇ ਮੁਤਾਬਕ, ਸੋਮਵਾਰ ਨੂੰ ਯੂਜ਼ਰਾਂ ਵੱਲੋਂ ਚੇਜ਼, ਬੈਂਕ ਆਫ਼ ਅਮਰੀਕਾ, ਯੂ.ਐੱਸ. ਬੈਂਕ ਅਤੇ ਵੇਲਜ਼ ਫਾਰਗੋ ‘ਚ ਸਮੱਸਿਆਵਾਂ ਆਉਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ। ਮੀਡੀਆ ਰਿਪੋਰਟਾਂ ਤੋਂ ਜੋ ਜਾਣਕਾਰੀ ਮਿਲੀ ਹੈ ਉਨ੍ਹਾਂ ਮੁਤਾਬਕ ਸਵੇਰੇ 10:50 ਵਜੇ ਤੱਕ ਸਭ ਤੋਂ ਵੱਧ ਰਿਪੋਰਟਾਂ ਚੇਜ਼ ਬੈਂਕ ਦੀਆਂ ਸਨ, ਜਿਸ ਵਿੱਚ ਲਗਭਗ 20,000 ਸ਼ਿਕਾਇਤਾਂ ਸਨ। ਇਸ ਤੋਂ ਬਾਅਦ ਬੈਂਕ ਆਫ਼ ਅਮਰੀਕਾ ਦੀਆਂ ਲਗਭਗ 2,000, ਯੂ.ਐੱਸ. ਬੈਂਕ ਦੀਆਂ ਲਗਭਗ 1,000 ਅਤੇ ਵੇਲਜ਼ ਫਾਰਗੋ ਦੀਆਂ ਲਗਭਗ 500 ਰਿਪੋਰਟਾਂ ਦਰਜ ਕੀਤੀਆਂ ਗਈਆਂ। ਇਹ ਬੈਂਕਿੰਗ ਸਮੱਸਿਆਵਾਂ Microsoft ਅਤੇ FAA ਨਾਲ ਜੁੜੀਆਂ ਹਾਲ ਹੀ ਦੀਆਂ ਤਕਨੀਕੀ ਖਰਾਬੀਆਂ ਤੋਂ ਬਾਅਦ ਸਾਹਮਣੇ ਆਈਆਂ ਹਨ।

ਦੱਸ ਦੇਈਏ ਕਿ ਵੀਰਵਾਰ ਨੂੰ ਮਾਈਕ੍ਰੋਸਾੱਫਟ ਦੀ ਇੱਕ ਆਊਟੇਜ ਕਾਰਨ ਆਉਟਲੁੱਕ ਪ੍ਰਭਾਵਿਤ ਹੋਇਆ ਸੀ, ਜਦੋਂ ਕਿ ਖੇਤਰੀ ਏਅਰ ਟ੍ਰੈਫਿਕ ਕੰਟਰੋਲ ਸੈਂਟਰਾਂ ਵਿੱਚ ਸੰਚਾਰ ਸਮੱਸਿਆਵਾਂ ਕਾਰਨ ਐੱਫ.ਏ.ਏ. ਨੂੰ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਜਹਾਜ਼ਾਂ ਦੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਰੋਕਣ ਲਈ ਮਜਬੂਰ ਹੋਣਾ ਪਿਆ ਸੀ।

ਦਿ ਐਸੋਸੀਏਟਿਡ ਪ੍ਰੈਸ (The Associated Press) ਦੇ ਮੁਤਾਬਕ, ਸੈਂਕੜੇ ਉਡਾਣਾਂ ਦੇ ਡਾਇਵਰਟ ਹੋਣ ਤੋਂ ਬਾਅਦ ਐੱਫ.ਏ.ਏ. ਨੇ ਬਾਅਦ ਵਿੱਚ ਗਰਾਊਂਡ ਸਟਾਪ ਹਟਾ ਦਿੱਤਾ, ਜਿਸ ਨਾਲ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ।